Priya Ke Preet Piyaree ~ ਪ੍ਰਿਅ ਕੀ ਪ੍ਰੀਤਿ ਪਿਆਰੀ

Priya Ke Preet Piyaree ~ ਪ੍ਰਿਅ ਕੀ ਪ੍ਰੀਤਿ ਪਿਆਰੀ

ਕੇਦਾਰਾ ਮਹਲਾ ੫ ॥

ਪ੍ਰਿਅ ਕੀ ਪ੍ਰੀਤਿ ਪਿਆਰੀ ॥

ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥

ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥

ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥

ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥

Sri Guru Granth Sahib Ang: 1120

Hindi Interpretation: मेरे प्रिय प्रभु की प्रीत मुझे बहुत प्यारी लगती है। मेरा मन ख़ुशी से मदहोश और चित विश्वास से भरपूर है, और मेरी आंखे प्रभु प्रीत में पूरी तरह से भीगीं हूई है। हर दिन हर पहर रुक सा जाता है, हर पल हर घरी कैसे बीतती है। पर तेरी किरपा से मन के कपाट खुल जाते हैं और तेरे दर्शन द्वारा हर किसम की तृष्णा समाप्त हो जाती है। मैं सोचता हूँ, वोह कौन सा उपाव है, कौन सा क्रम है, कौन सी सेवा है जो मुझे तेरी तरफ आकर्षित करती है। नानक कहते है, मान अभिमान और मोह को त्याग कर संत जानो की संगती से ही मनुष्य का उधार होता है।

English Interpretation: I love the Love of my Beloved. My mind is intoxicated with delight, and my consciousness is filled with hope; my eyes are drenched with Your Love. Blessed is that day, that hour, minute and second when the heavy, rigid shutters are opened, and desire is quenched. Seeing the Blessed Vision of Your Darshan, I live. What is the method, what is the effort, and what is the service, which inspires me to contemplate You? Abandon your egotistical pride and attachment; O Nanak, you shall be saved in the Society of the Saints.

 

 

Posted in Shabad Kirtan | 1 Comment

Recording of the Event on Jus Punjabi in Memory of Gurpreet Kaur on Sept 10, 2017.

Posted in Shabad Kirtan | 1 Comment

Sadho Rachana Ram Bani .. Raag Gauri ਸਾਧੋ ਰਚਨਾ ਰਾਮ ਬਨਾਈ .. ਰਾਗ ਗਉਡ਼ੀ

untitled-1

sadho rchana ramsadho rchana ram hindi

Sri Guru Granth Sahib Ang: 219

Shabad Video:

Shabad Audio:

Shabad Interpretation in English:

Oh my friends, the whole universe is the creation of the supreme being. 

Here, some things disappear and some are stable. Its a wonder that is incomprehensible. 

The mortal human is engrossed in the power of lust, anger and worldly love and has forgotten the Almighty.

Just as a dream in a sleep, Man has come to consider his body as real.

Whatever is visible, shall vanish one day, like the shadow of cloud.

O servant Nanak, one who knows the world to be unreal, dwells in the sanctuary of the Lord.

Shabad Interpretation in Punjabi:

ਹੇ ਸਾਧ ਜਨੋ ! ਸਾਰੀ ਸ੍ਰਿਸ਼ਟੀ ਪ੍ਰਭੂ ਪ੍ਰਮੇਸ਼ਵਰ ਦੀ ਬਣਾਈ ਹੋਈ ਹੈ।

ਇਸ ਸ੍ਰਿਸ਼ਟੀ ਵਿਚ ਕੁਜ ਵਸਤੂਆਂ ਆਪ ਹੀ ਵਿਨਾਸ਼ ਹੋ ਜਾਂਦੀ ਹਨ ਅਤੇ ਕੁਝ ਥਿਰ ਨਜ਼ਰ ਆਉਂਦੀ ਹਨ. ਪ੍ਰਮਾਤਮਾ ਦੇ ਇਸ ਖੇਲ ਨੂੰ ਸਮਝਣਾ ਬਹੁਤ ਔਖਾ ਹੈ. 

ਕਾਮ, ਕ੍ਰੋਧ ਤੇ ਮੋਹ ਦੇ ਵਸ ਹੋ ਕੇ ਪ੍ਰਾਣੀ ਨੇ ਪਰਮਾਤਮਾ ਦੀ ਹੋਂਦ ਨੂੰ ਵਿਸਾਰ ਦਿਤਾ ਹੈ।

ਜਿਵੇ ਰਾਤ ਨੂੰ ਸੁਪਨਾ ਸੱਚਾ ਨਹੀਂ ਹੋਂਦਾ, ਮਨੁੱਖ ਨੇ ਝੂਠਾ ਸਰੀਰ ਸੱਚ ਮਨ ਲਿਆ ਹੈ। 

ਅਸਲ ਵਿਚ ਜੋ ਕੁਝ ਦਿਸਦਾ ਹੈ ਉਹ ਅਸਥਿਰ ਹੈ ਜਿਵੇਂ ਕਿ ਬਦਲ ਦੀ ਛਾਂ ਹੁੰਦੀ ਹੈ।

ਦਾਸ ਨਾਨਕ ਆਖਦਾ ਹੈ ਕਿ ਹੇ ਸਾਧ ਜਨੋ ! ਜਿਸ ਮਨੁੱਖ ਨੇ ਇਸ ਜਗਤ ਨੂੰ ਝੂਠਾ ਸਮਝਿਆ ਹੈ ਸਮਝੋ ਓਹੀ ਮਨੁੱਖ ਸਦਾ ਪ੍ਰਭੂ ਦੀ ਸ਼ਰਣ ਵਿਚ ਰਹਿ ਰਹਿਆ ਹੈ।

Shabad Interpretation in Hindi:

ओ मेरे प्रिय जनो, परमात्मा ही इस ब्रह्मांड का करता है. यहां कुछ वस्तुएं अस्थिर और कुछ स्थिर नज़र आती  हैं, इस रहस्य को समझना नामुमकिन है. 

परमात्मा को भूल, मनुष्य काम क्रोध और सांसारिक प्यार में ही मस्त है. 

इक स्वपन की भांति, मनुष्य अपने शरीर को ही सभ से उत्तम समझ बैठा है.

बादल की परछाई की भांति, जो कुछ भी इस संसार मे नज़र आता है उस ने विनाश हो जाना है.

ओह सेवक नानक, जो प्रिय जन इस संसार को ऐक भ्रम समझ लेते हैं वोह ही प्रभु चरणों में निवास प्राप्त करते हैं. 

More Shabads in Raag Gauri:

Shabads in other forms of Raag Gauri :

Posted in Shabad Kirtan | Tagged , , , , , | Leave a comment

Kahat Kabir Koee Nahi Tera .. ਕਹਤੁ ਕਬੀਰੁ ਕੋਈ ਨਹੀ ਤੇਰਾ

header

kehat-kabir-gurmukhi

Sri Guru Granth Sahib Ang: 656

Kehat Kabir hindi.jpg

Shabad Video:

Shabad Audio: 

Shabad Interpretation in English:

The man acquires wealth by practising great efforts and manipulations. And squanders it on his family.

O my mind, do not practice deception, even inadvertently. In the end, your own soul shall have to answer for its deeds.

With every moment the body is wearing off and old age is approaching fast. How do you know, you may not find anyone to serve you even a cup of water!

Says Kabeer, nothing belongs to you. Why not chant the Lord’s Name in your heart, when you are still young?

Shabad Interpretation in Punjabi:

ਮਨੁੱਖ ਬੇਅੰਤ ਜਤਨ ਤੇ ਉਪਾਵ ਕਰ ਪਰਾਇਆਂ ਪਾਸੋਂ ਧਨ ਇਕੱਠਾ ਕਰ ਲਿਆ ਆਪਣੇ ਪਰਵਾਰ ਉੱਪਰ ਲੁਟਾ ਦੇਂਦਾ ਹੈ.
ਉਹ ਮੇਰੇ ਮਨਾ, ਭੁੱਲ ਕੇ ਵੀ ਨਹੀਂ ਛਲ ਕਪਟ ਕਰੀਂ, ਆਖ਼ਰ ਤੇਈ ਜਿੰਦ ਨੇ ਹੀ ਤਾਂ ਜਵਾਬ ਦੇਣਾ ਹੈ.
ਹਰ ਪਲ ਮਨੁੱਖਾ ਸ਼ਰੀਰ ਜਰ ਜਰ ਹੋਈ ਜਾਂਦਾ ਹੈ ਤੇ ਬ੍ਰਿਧ ਅਵਸਥਾ ਦੀ ਤਰਫ ਵੱਧ ਰਿਹਾ ਹੈ. ਕਿ ਪਤਾ ਉਸ ਵੇਲੇ ਤੈਨੂੰ ਬੁਕ ਵਿੱਚ ਕੋਈ ਪਾਣੀ ਭੀ ਪਾਣ ਵਾਲਾ ਨ ਮਿਲੇ।
ਕਬੀਰ ਜੀ ਕਹਿੰਦੇ ਹਨ ਕਿ ਹੇ ਮਨ ! ਜਿਹਨਾਂ ਲਈ ਤੂੰ ਜਿੰਦਗੀ ਭਰ ਧਨ ਕਮਾ ਰਿਹਾ ਹੈਂ, ਇਹਨਾਂ ਵਿੱਚੋਂ ਅੰਤ ਸਮੇਂ ਤੇਰਾ ਕੋਈ ਭੀ ਸਹਾਈ ਨਹੀਂ ਹੋਣਾ। ਕਯੋਂ ਨ ਪ੍ਰਭੂ ਬੰਦਗੀ ਵਿਚ ਮਨ ਲਗਾ ਜਦ ਤਕ ਸਰੀਰ ਜੋਵਾਨ ਅਵਸਥਾ ਵਿਚ ਹੈ.

Shabad Interpretation in Hindi:

मनुष्य बेअंत जतन और उपाव कर औरों से धन इकठा कर के अपने कुटंभ पर लुटा देता है।
ओह मेरे मन, भूल कर भी छल कपट मत करना, तेरी आत्मा को ही इस का हिसाब देना पडे गा।
हर पल मनुष्य शरीर निर्बल और जर हो रहा है और बृद्ध अवस्था की तरफ बढ़ रहा है। क्या मालूम उस समय तुझे कोई पानी देने वाला भी न मिले।
कबीर जी कहते हैं कि, हे मन, जिन के लिए तुम जिंदगी भर धन कमाने में व्यस्त रहते हो, उन में से कोई भी अंत समय तेरे काम नहीं आये गा।
क्यों न अपने ह्रदय में प्रभु बंदगी कर जब तक शरीर जोवन में है.

Posted in Shabad Kirtan | Leave a comment

Mai Kaya Janu Baba Rae .. ਮੈ ਕਿਆ ਜਾਨਉ ਬਾਬਾ ਰੇ

mai-kaya-janu

mai-kaya-janu

Sri Guru Granth Sahib Ang: 870

Mai Kaya Janu hindi.jpg

Shabad Video:

Shabad Audio: 

Shabad Interpretation in English:

When a human perishes, is of no avail to others. But when an animal dies it serves multiple purposes.

O my father, what do I know regarding the state of my destiny !

After death, bones burn like a log of woods and the hair burn as if like a bundle of grass.

Says Kabir, then alone does the man awake, when the death happens to strike its appearance at his door.

Shabad Interpretation in Punjabi:

ਹੇ ਭਾਈ! ਜਦੋਂ ਮਨੁੱਖ ਇਸ ਸੰਸਾਰ ਤੋਂ ਜਾਂਦਾ ਹੈ ਇਸ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ, ਪਰ ਜਦੋਂ ਪਸ਼ੂ ਮਰਦਾ ਹੈ ਤਾਂ ਕਈ ਕੰਮ ਸਵਾਰਦਾ ਹੈ।

ਹੇ ਬਾਬਾ! ਮੈਂ ਆਪਣੇ ਕਰਮਾਂ ਦੀ ਗਤੀ ਨਹੀਂ ਸਮਝ ਸਕਦਾ, ਮੈਨੂੰ ਇਸ ਬਾਰੇ ਕੁਝ ਗਿਆਨ ਨਹੀਂ ਹੈ।

ਹੱਡੀਆਂ, ਇਸ ਤਰ੍ਹਾਂ ਅੱਗ ਵਿਚ ਸੜਦੀਆਂ ਜਿਵੇਂ ਲੱਕੜਾਂ ਦਾ ਢੇਰ ਹੋਣ, ਕੇਸ ਇਸ ਤਰ੍ਹਾਂ ਸੜਦੇ ਹਨ ਜਿਸ ਤਰ੍ਹਾਂ ਕਿ ਘਾਹ ਦਾ ਪੂਲਾ ਸੜਦਾ ਹੈ।

ਕਬੀਰ ਜੀ ਆਖਦੇ ਹਨ, ਕੇਵਲ ਤਦ ਹੀ ਬੰਦਾ ਜਾਗਦਾ ਹੈ, ਜਦ ਮੌਤ ਉਸ ਦੇ ਸਰ ਤੇ ਆ ਮੰਡਰਾਉਂਦੀ ਹੈ।

Shabad Interpretation in Hindi:

हे भाई, जब मनुष्य इस संसार से विदा होता है उस का शरीर किसी काम नहीं आता, उस का कोई मूल्य नहीं होता. पर जब पशु मरता है तो वह कई काम सवारता है, वोह मानुष के कई काम आता है. 

हे बाबा जी, मुझे अपने कर्मों के बारे में कुछ मालूम नहीं है, मुझे इस का कुछ ज्ञान नहीं है. 

मनुष्य का हडी पिंजर इस तरह आग में जलता है जैसे लकड़ी का ढेर हो. मनुष्य के केश इस तरह आग में सड़ते हैं जैसे घास का पूल सड़ रहा हो. 

कबीर जी कहते हैं, मनुष्य तभी जगता है जब मौत सर पे मंडराने लगती है. 

Posted in Shabad Kirtan | Tagged , | Leave a comment

Pritam Jaan Leho Man Mahee .. ਪ੍ਰੀਤਮ ਜਾਨਿ ਲੇਹੁ ਮਨ ਮਾਹੀ

pritam-jaan-header

pritam-jaan

Sri Guru Granth Sahib Ang: 634

Shabad Audio:

Shabad Interpretation in English:

O dear friend, realize it in your mind, that the world is entangled in its own comfort and no body is anyone else’s friend. In good times, many come and sit together, and are with you always. But, when adversity befalls, all abandon company and no one comes near. Even your spouse with whom you had great love and who ever remains attached to you, when the soul leaves the body, too considers you as a ghost and abandons you. At the very last moment, O Nanak, no one is of any use at all, except the Dear Lord.

Shabad Interpretation in Punjabi:

ਹੇ ਮਿੱਤਰ! ਆਪਣੇ ਮਨ ਵਿਚ ਇਹ ਗੱਲ ਪੱਕੀ ਕਰ ਕੇ ਸਮਝ ਲੈ, ਕਿ ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ. ਕੋਈ ਭੀ ਕਿਸੇ ਦਾ ਤੋੜ ਨਿਭਣ ਵਾਲਾ ਸਾਥੀ ਨਹੀਂ ਬਣਦਾ.

ਹੇ ਮਿੱਤਰ! ਜਦੋਂ ਮਨੁੱਖ ਸੁਖ ਵਿਚ ਹੁੰਦਾ ਹੈ, ਤਦੋਂ ਕਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ, ਤੇ, ਉਸ ਨੂੰ ਚੌਹੀਂ ਪਾਸੀਂ ਘੇਰੀ ਰੱਖਦੇ ਹਨ, ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, ਫਿਰ ਕੋਈ ਭੀ ਉਸ ਦੇ ਨੇੜੇ ਨਹੀਂ ਢੁਕਦਾ. 

ਹੇ ਮਿੱਤਰ! ਜਿਸ ਹੀ ਵੇਲੇ ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, ਅਪਣਾ ਜੀਵਨ ਸਾਥੀ ਭੀ, ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਮ੍ਰਿਤਕ ਸ਼ਰੀਰ ਦਾ ਸਾਥ ਨਹੀਂ ਦੇਂਦਾ. 

ਹੇ ਮਿੱਤਰ! ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ ਹੈ, ਪਰ, ਹੇ ਨਾਨਕ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ ਮਦਦ ਨਹੀਂ ਕਰ ਸਕਦਾ।

Posted in Shabad Kirtan | Tagged | Leave a comment