Babiha Amrit Vaelae Bolaeaa … ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ … Nat Malhar

Nat MalharBabiha Amritbabiha amrit gurmukhiSri Guru Granth Sahib Ang: 1285babiha amrit hindiShabad Video: 

Sung in Raag Nat Malhar

Commentary on this Shabad by Rana Inderjit Singh

Shared Audio:

Shabad Interpretation in English:

The rainbird chirps in the ambrosial hours of the morning before the dawn; its prayers are heard in the Court of the Lord.

The clouds are ordered to let the rains of mercy shower down.

The order is issued to the clouds, to let the rains of mercy shower down.

I am a sacrifice to those who enshrine the True Lord within their hearts.

Everyone blossoms, O Nanak, by reflecting over the consciousness of Lord and the Guru’s word. 

Shabad Interpretation in Punjabi:

ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ.

ਬੱਦਲ ਨੂੰ ਹੁਕਮ ਹੋਂਦਾ ਹੈ ਕਿ ਇਸ ਅਰਜ਼ੋਈ ਕਰਨ ਵਾਲੇ ਉਤੇ ਮਿਹਰ ਕਰ ਕੇ ਨਾਮ ਦੀ ਵਰਖਾ ਕਰੋ.

ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ.

ਹੇ ਨਾਨਕ! ਸਤਿਗੁਰੂ ਦੇ ਸ਼ਬਦ ਦੀ ਰਾਹੀਂ ਨਾਮ ਸਿਮਰਿਆਂ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ.

More on Shabads in Raag Malhar
Posted in Shabad Kirtan | Tagged , , , , | 1 Comment

Malaar Sheetal Raag Hai Har Dhiaaeae Shaant Hoae .. ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ

Mia Ki MalharMalhar Sheetal Raag2

malhar sheetal raag gurmukhiSri Guru Granth Sahib Ang: 1283malhar sheetal raag hindiShared Video:

Sung in Raag Mia Ki Malhar

Commentary on this Shabad by Rana Inderjit Singh

Shared Audio

Shabad Interpretation in English:

Malhar is a calming and soothing raag, meditating in this raag brings peace and tranquility. When the dear Lord grants His Grace, then the blessings of rain falls on all the people of the world.

From this rain, all creatures find the ways and means to live, and the earth is embellished.

Nanak say, this world is all water and from the water everything has sprung. By the Guru’s grace, some rare one realises the Lord, such a man is ever liberated.

Shabad Interpretation in Punjabi:

ਮਲਾਰ ਠੰਡ ਪਾਉਣ ਵਾਲਾ ਰਾਗ ਹੈ ਇਹ ਰਾਗ ਦੁਆਰਾ ਹਰੀ ਨੂੰ ਸਿਮਰਿਆਂ ਸ਼ਾਂਤੀ ਪ੍ਰਾਪਤ ਹੁੰਦੀ ਹੈ.

ਜੇ ਪ੍ਰਮਾਤਮਾ ਆਪਣੀ ਕਿਰਪਾ ਕਰੇ ਤਾਂ ਇਹ ਨਾਮ ਦੀ ਸ਼ਾਂਤੀ ਸਾਰੀ ਦੁਨੀਆਂ ਵਿਚ ਵਰਤ ਸਕਦੀ ਹੈ.

ਪ੍ਰਭੂ ਕਿਰਪਾ ਤੇ ਮੀਂਹ ਦੇ ਵਸਣ ਨਾਲ ਜੀਆਂ ਵਿਚ ਜੀਵਨ ਜੁਗਤੀ ਆਉਂਦੀ ਹੈ ਤੇ ਧਰਤੀ ਵੀ ਹਰਿਆਵਲ ਨਾਲ ਸ਼ਿੰਗਾਰੀ ਜਾਂਦੀ ਹੈ.

ਨਾਨਕ ਜੀ ਫੁਰਮਾਉਂਦੇ ਹਨ ਕਿ ਸਾਰਾ ਸੰਸਾਰ ਜਲ ਹੈ ਭਾਵ ਵਿਆਪਕ ਹਰੀ ਹੈ ਅਤੇ ਇਸ ਹਰੀ ਤੋਂ ਹੀ ਸਭ ਕੁਝ ਪੈਦਾ ਹੁੰਦਾ ਹੈ.

ਪਰ ਕੋਈ ਵਿਰਲਾ ਬੰਦਾ ਇਹ ਗੱਲ ਗੁਰੂ ਦੀ ਮਿਹਰ ਨਾਲ ਸਮਝਦਾ ਹੈ ਤੇ ਜੋ ਸਮਝ ਲੈਂਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ. 

More on Shabads in Raag Malhar:
Posted in Shabad Kirtan | Tagged , , , , | 1 Comment

Ab Apnae Pritam Seon Ban Aaee .. ਅਬ ਅਪਨੇ ਪ੍ਰੀਤਮ ਸਿਉ ਬਨਿ ਆਈ .. Ramdasi Malhar

Ramdasi MalharAb ApnayAb Apnay gurmSri Guru Granth Sahib Ang: 1268Ab Apnay hindi

Shabad Video:

Sung in Raag Ramdasi Malhar

Commentary on this Shabad by Rana Inderjit Singh

Shabad Audio:

Shabad Interpretation in English:

Now, I am on intimate terms with my love. Contemplating on my Lord, the King, I have attained peace, O blissful clouds, burst forth all the blessings. Even for an instant, I forget not my Lord, the ocean of peace. Through the Naam, I have obtained all the treasures. Meeting the blessed saints, my perfect destiny has awakened. Embracing the affection for the Supreme Lord, peace has welled up and all sorrows have vanished. Meditating on the Lord’s feet, Nanak has crossed the difficult and dreadful ocean of this world.

Shabad Interpretation in Punjabi:

ਹੁਣ ਮੇਰੀ ਅਪਨੇ ਪ੍ਰੀਤਮ ਪ੍ਰਭੂ ਨਾਲ ਦੋਸਤੀ ਹੋ ਗਈ ਹੈ. ਪ੍ਰਭੂ ਨਾਮ ਦੇ ਧਿਆਨ ਨਾਲ ਮੈੰਨੂ ਸੁਖ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ, ਓ ਦਿਯਾਵਾਨ ਬਦਲ ਤੁਸੀ ਸੁਖਾਂ ਦੀ ਵਰਖਾ ਕਰੋ. ਸੁਖਾਂ ਦੇ ਸਾਗਰ ਪ੍ਰਭੂ ਜੀ, ਮੈਂ ਇਕ ਪਲ ਵੀ ਤੁਹਾਨੂ ਨ ਵਿਸਰਾਂ. ਤੁਹਾਡੇ ਨਾਮ ਕਰਨ ਹੀ ਮੈਨੂ ਸਾਰੇ ਖਜ਼ਾਨੇਆਂ ਦੀ ਪ੍ਰਾਪਤੀ ਹੋਈ ਹੈ. ਸੰਤ ਜਨਾਂ ਦੇ ਮਿਲਾਪ ਨਾਲ ਮੇਰੇ ਉਤਮ ਭਾਗ ਖੁਲ ਗਏ ਹਨ. ਪ੍ਰਮਾਤਮਾ ਨਾਲ ਲਿਵ ਲਾਨ ਨਾਲ ਦੁਖਾਂ ਦਾ ਵਿਨਾਸ਼ ਤੇ ਸੁਖਾਂ ਦੀ ਪ੍ਰਾਪਤੀ ਹੋਂਦੀ ਹੈ. ਨਾਨਕ ਜੀ ਕਹੰਦੇ ਹਨ, ਪ੍ਰਭੂ ਚਰਨਾ ਤੇ ਭਗਤੀ ਨਾਲ ਇਸ ਕਠਿਨ ਤੇ ਭਯੰਕਰ ਸੰਸਾਰ ਤੂੰ ਪਾਰ ਉਤਾਰਾ ਹੋਂਦਾ ਹੈ. 

More on Shabads in Raag Malhar
Posted in Shabad Kirtan | Tagged , , | 1 Comment

Suniae Bajae Baaj Suhavi .. ਸੁਨੀਐ ਬਾਜੈ ਬਾਜ ਸੁਹਾਵੀ .. Nanak Ki Malhar

sunae bajaesuniae gurmukhiSri Guru Granth Sahib Ang: 1266suniae bajae hindi

Shabad Video:

Sung in Raag Nanak Ki Malhar

Commentary on this Shabad by Rana Inderjit Singh

Shabad Audio:

Shabad Interpretation in English:

I hear the beauteous celestial music. When twilight has dawned I see the face of my beloved and my home is filled with pleasure and peace. With all my means I have made an effort and have abandoned all care and fear. Relaying upon the Lord, I have commenced all my life’s affairs. I have cleansed my mind’s abode and I ask the saints about my Lord. Seeking and searching I have met my groom and bowing at His feet, I devote myself to His devotion. When my spouse Lord comes to rest in my mind I sing in ecstasy. My friends and intimates were comforted too when Guru made me meet my Perfect Lord. My companions and mates are in bliss as my Guru has accomplished my tasks. Says Nanak, I have met with my spouse Lord, the giver of peace and I am not leaving Him ever.

Shabad Interpretation in Punjabi:

ਜਦ ਭੋਰ ਸਵੇਰ ਹੋਂਦੀ ਹੈ ਮੈਨੂ ਅਪਨੇ ਪ੍ਰੀਤਮ ਪ੍ਰਭੂ ਦਾ ਸੁਹਾਵਨਾ ਚੇਹਰਾ ਨਜ਼ਰ ਆਉਂਦਾ ਹੈ ਅਤੇ ਮੇਰਾ ਘਰ ਆਨੰਦ ਤੇ ਸ਼ਾਂਤੀ ਨਾਲ ਭਰ ਜਾਂਦਾ ਹੈ. ਮੈ ਸਾਰੀ ਕੋਸ਼ਿਸ਼ਾਂ ਕਰ ਕੇ ਸਾਰੇ ਡਰ ਤੇ ਚਿੰਚਾਵਾਂ ਛਡ ਦਿਤੀਆ ਹਨ. ਅਤੇ ਪ੍ਰਭੁ ਦੇ ਭਰੋਸੇ ਮੈ ਅਪਣੇ ਜੀਵਨ ਦੇ ਸਾਰੇ ਕਾਮ ਕਾਜ ਸ਼ੁਰੂ ਕਰ ਦਿਤੇ ਹਨ. ਅਪਨੇ ਮਨ ਦੇ ਘਰ ਨੂੰ ਸਾਫ਼ ਸੁਥਰਾ ਕਰ, ਸੰਤ ਜਾਨਾ ਕੋਲ ਜਾ ਕੇ ਪ੍ਰਭੂ  ਬਾਰੇ ਪੂਛਨਾ ਸੁਰੂ ਕਰ ਦਿਤਾ ਹੈ. ਖੋਜ ਭਾਲ ਕਰ ਕੇ ਮੈਨੂ ਅਪਨੇ ਪ੍ਰਭੁ ਪਤੀ ਨਾਲ ਮਿਲਾਪ ਹੋਇਆ ਹੈ ਅਤੇ ਉਸ ਦੇ ਚਰਣਾ ਤੇ ਅਪਨੇ ਨੂੰ ਅਰਪਨ ਕਰ ਦਿਤਾ ਹੈ.  ਜਦ ਮੇਰਾ ਪਤੀ ਪ੍ਰਭੁ ਮੇਰੇ ਹਿਰਦੇ ਤੇ ਆ ਵਸਦਾ ਹੈ ਮੈ ਆਨੰਦਿਤ ਹੋ ਕੇ ਪ੍ਰਭੁ ਗੀਤ ਗਾਉਂਦੀ ਹਾਂ. ਮੇਰੇ ਸੰਗੀ ਸਾਥੀ ਭੀ ਸੁਖੀ ਮੇਹਸੁਸ ਕਰਦੇ ਹਨ ਜਦ ਗੁਰੂ ਨੇ ਪਰਮਾਤਮਾ ਸੰਗ ਮਿਲਾਪ ਕਰਵਾ ਦਿਤਾ ਹੈ. ਮੇਰੀ ਸਾਖੀ ਤੇ ਸਹੇਲੀਆਂ ਆਨੰਦਿਤ ਹਨ ਜਦ ਤੋਂ ਗੁਰੂ ਨੇ ਮੇਰੇ ਸਾਰੇ ਕਾਰਜ ਪੂਰੇ ਕਰ ਦਿਤੇ ਹਨ. ਨਾਨਕ ਜੀ ਕਹੰਦੇ ਹਨ, ਮੈਨੂ ਮੇਰਾ ਸ਼ਾਂਤੀ ਸ੍ਵਰੁਪ ਪਤੀ ਪਰਮੇਸ਼ਵਰ ਮਿਲ ਗਯਾ ਹੈ, ਤੇ ਉਸ ਨੂੰ ਛਡ ਮੈ ਹੋਰ ਕਿਥੇ ਨਹੀ ਜਾਣਾ. 

More on Shabads in Raag Malhar
Posted in Shabad Kirtan | Tagged , , | Leave a comment

Baras Megh Ji Til Bilam n Laao .. ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ .. Gaund Malhar

Untitled-1baras megh jibaras megh ji gurmu2Sri Guru Granth Sahib Ang: 1267baras megh ji hindiShabad Video:

Sung in Raag Nut Malhar

Commentary on this Shabad by Rana Inderjit Singh

Shabad Audio:

Shabad Interpretation in English:

O dear sublime clouds, burst forth, make not even a moment’s delay. O my beloved, the support of my soul, you bring lasting bliss and joy to my mind. I depend on your support, O my Lord and Master, how could You forget me? I, thy beauteous bride, am like a hand-maiden of thine. Without thee, O my groom Lord, I look not glorious. When my Lord listens to my prayer, He hurries to shower me with His Mercy. Says Nanak, I have obtained my groom Lord and am blessed with honour, glory and sublime way of life.

Shabad Interpretation in English:

ਹੇ ਬਦਲ ਰੂਪ ਪਰਮਾਤਮਾ ਜੀ, ਮੇਰੇ ਤੇ ਵਰਖਾ ਕਰ ਦਿਉ, ਰਤਾ ਭਰ ਵੀ ਦੇਰੀ ਨਾਹ ਕਰੋ. ਹੇ ਪਿਆਰੇ ਪ੍ਰਭੂ ! ਹੇ ਮੇਰੇ ਮਨ ਨੂੰ ਸਹਾਰਾ ਦੇਣ ਵਾਲੇ, ਨਾਮ-ਜਲ ਦੀ ਵਰਖਾ ਕਰੋ. ਇਸ ਨਾਲ ਮੇਰੇ ਮਨ ਵਿਚ ਸਦਾ ਖ਼ੁਸ਼ੀ ਤੇ ਆਨੰਦ ਪੈਦਾ ਹੁੰਦੀ ਹੈ. ਹੇ ਮੇਰੇ ਸੁਆਮੀ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਮੈਨੂੰ ਆਪਣੇ ਮਨ ਤੋਂ ਨਾਹ ਵਿਸਾਰ. ਮੈਂ ਤਾਂ ਨਿਰਬਲ ਇਸਤ੍ਰੀ ਵਾਂਗ ਹਾਂ, ਤੇਰੀ ਕਮਜ਼ੋਰ ਦਾਸੀ ਵਾਂਗ ਹਾਂ। ਮੈਂ ਪਤੀ ਪਰਮੇਸ਼ਵਰ ਮਲਿਕ ਤੋਂ ਬਿਨਾ ਸੋਭਾ ਨਹੀਂ ਪਾ ਸਕਦੀ. ਜਦੋਂ ਮੇਰੇ ਮਾਲਕ ਪ੍ਰਭੂ ਨੇ ਮੇਰੀ ਬੇਨਤੀ ਸੁਣੀ, ਤਾਂ ਉਹ ਮੇਹਰਾਂ ਦੀ ਵਰਖਾ ਕਰ ਕੇ ਮੇਰੇ ਹਿਰਦੇ ਵਿਚ ਆ ਵੱਸਿਆ. ਨਾਨਕ ਜੀ ਆਖਦੇ ਹਨ, ਮੈਂ ਨੂੰ ਮੇਰਾ ਪ੍ਰਭੁ ਪ੍ਰੀਤਮ ਮਿਲ ਗਯਾ ਹੈ ਅਤੇ ਇਜ਼ਤ ਸੁਭਾਗ ਤੇ ਸੋਹਣਾ ਜੀਵਨ ਪ੍ਰਾਪਤ ਹੋ ਗਯਾ ਹੈ. 

More on Shabads in Raag Malhar
Posted in Shabad Kirtan | Tagged , , , | 1 Comment

Barsae Megh Sakhi Ghar Pahun Aae .. Raag Nanak Ki Malhar .. ਬਰਸੈ ਮੇਘੁ ਸਖੀ ਘਰਿ ਪਾਹੁਨ ਆਏ

Nanak Ki Malharbarse mefhbaese meghSri Guru Granth Sahib Ang: 1266baese megh hindi

Shabad Video:

Sung in Raag Nanak Ki Malhar

More on Nanak Ki Malhar

Commentary on this Shabad by Rana Inderjit Singh

Shabad Audio:

Shabad Interpretation in English:

O my friend, the rain showers down from the clouds and my beloved guest has arrived in my abode. I am meek and my Lord is the Ocean of Mercy. Absorb me into the treasures of Naam of the Lord. O brother, What are you so worried about? What are you thinking? What have you tried? One whose succourer is the world-sustainer, what he has to worry about ? I have prepared all sorts of foods in various ways, and all sorts of sweet deserts. I have made my kitchen pure and sacred. Now, O my sovereign Lord King, please sample my food. When the Lord himself resides in my mansion all the vices are destroyed and everyone is delighted.  When my playful Beloved came into my household, I found total peace and contentment. In the society of the Saints, I am destined to have the support and protection of the perfect Guru. Nanak has found his playful husband Lord and shall never suffer in sorrow again.

Shabad Interpretation in Punjabi:

ਹੇ ਸਹੇਲੀਏ!  ਬਦਲ ਬਰਸ ਰਹੇ ਹਨ, ਮੇਰੇ ਹਿਰਦੇ ਰੂਪੀ ਘਰ ਵਿਚ ਪ੍ਰਾਨ ਪਿਆਰੇ ਪ੍ਰਭੂ ਪ੍ਰਾਹਣੇ ਬਣ ਕੇ ਆਏ ਹਨ. ਹੇ ਕਿਰਪਾ ਦੇ ਸਮੁੰਦਰ ਮਾਲਕ ਜੀ! ਮੈਂ ਦੀਨ ਹਾਂ ਮੈਨੂੰ ਆਪਣੇ ਨਾਮ ਵਿਚ ਲੀਨ ਕਰ ਲਵੋ ਜੀ. ਹੇ ਭਾਈ! ਤੂੰ ਕੀ ਦਿਲ ਵਿਚ ਸੋਚਦਾ ਹੈ ਅਤੇ ਮਨ ਵਿਚ ਕਿਹੜੀਆਂ ਆਸਾਂ ਚਿਤਵਦਾ ਹੈਂ, ਉਹਨਾਂ ਦੀ ਪੂਰਤੀ ਲਈ ਤੂੰ ਕੀ ਜਤਨ ਕਰਦਾ ਹੈਂ? ਜਿਸ ਮਨੁੱਖ ਨੂੰ ਪ੍ਰਿਥਵੀ ਦਾ ਪਾਲਕ ਆਪ ਸਹਾਈ ਹੋਵੇ, ਉਸ ਨੂੰ ਕਿਸੇ ਹੋਰ ਦੀ ਕੀ ਪਰਵਾਹ ਹੈ? ਮੈਂ ਅਨੇਕ ਪ੍ਰਕਾਰ ਦੇ ਸਲੂਣੇ ਭੋਜਨ ਅਤੇ ਕਈ ਕਿਸਮ ਦੇ ਮਿੱਠੇ ਖਾਣ ਵਾਲੇ ਪਦਾਰਥ ਤਿਆਰ ਕੀਤੇ ਹਨ, ਬੜੀ ਸੁਚ ਨਾਲ ਰਸੋਈ ਨੂੰ ਪਵਿੱਤਰ ਕੀਤਾ ਹੈ, ਆਓ ਪ੍ਰਭੂ ਪਾਤਿਸ਼ਾਹ ਜੀ! ਹੁਣ ਦਰਸ਼ਨ ਦੇ ਕੇ ਇਹਨਾਂ ਪ੍ਰੇਮ-ਪਦਾਰਥਾਂ ਨੂੰ ਛਕੋ. ਹੇ ਸਖੀ! ਜਦੋਂ ਮੇਰੇ ਪ੍ਰਾਨਪਤੀ ਪ੍ਰਭੂ ਨੇ ਇਹ ਸਰੀਰ ਰੂਪੀ ਘਰ ਨੂ ਆਪਣਾਅ ਲਏਆ, ਕਾਮ, ਕ੍ਰੋਧ ਆਦਿ ਦੁਸ਼ਟਾਂ ਦਾ ਨਾਸ਼ ਹੋ ਗਇਆ ਅਤੇ ਸਤਿ ਸੰਤੋਖ ਦੀ ਪ੍ਰਾਪਤੀ ਹੋ ਗਈ. ਜਦੋਂ ਹਿਰਦੇ ਰੂਪ ਘਰ ਵਿਚ ਸੋਹਣਾ ਲਾਲ ਰੰਗੀਲਾ ਪ੍ਰੀਤਮ ਆ ਵਸਿਆ ਤਦੋਂ ਮੈਂ ਨੂ ਸਾਰੇ ਸੁਖ ਪ੍ਰਾਪਤ ਹੋ ਗਾਏ ਹਨ. ਹੇ ਸਖੀ! ਮੈਨੂੰ ਪ੍ਰਭੂ ਕਿਰਪਾ ਸਦਕਾ ਸੰਤ ਸੰਗਤ ਵਿਚ ਪੂਰੇ ਗੁਰੂ ਦਾ ਆਸਰਾ ਮਿਲਿਆ. ਦਾਸ ਨਾਨਕ ਨੂੰ ਜਦ ਤੋਂ ਉਹ ਸੋਹਣਾ ਪਤੀ-ਪਰਮਾਤਮਾ ਮਿਲਿਆ ਹੈ ਉਸ ਨੂੰ ਕਦੇ ਵੀ ਦੁਖ ਨਜ਼ਰ ਨਹੀ ਆਏਯਾ।

More on Shabads in Raag Malhar
Posted in Shabad Kirtan | Tagged , , | 1 Comment